ਪੰਜਾਬ

ਆਸਟ੍ਰੇਲੀਆ ਤੋ ਮੈਂਬਰ ਪਾਰਲੀਮੈਂਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਕੀਤੀ ਸਰਬਤ ਦੇ ਭਲੇ ਦੀ ਕਾਮਨਾ 

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 04, 2025 07:07 PM

ਆਸਟ੍ਰੇਲੀਆ ਦੇ ਵਿਕਟੋਰੀਆ ਤੋ ਮੈਂਬਰ ਪਾਰਲੀਮੈਂਟ ਲੀ ਤਰਲਾਮਿਸ, ਬੋਲੰਦਾ ਵਿਲਸਨ, ਪੌਲਾਇਨ ਰਿਚਰਡ ਅਤੇ ਸ਼ੀਨਾ ਵਾਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ।ਸ੍ਰੀ ਦਰਬਾਰ ਸਾਹਿਬ ਪਹੰੁਚਣ ਤੇ ਇਨਾਂ ਸਾਰੇ ਮੈਂਬਰਾਂ ਦਾ ਸਹਿ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਸਵਾਗਤ ਕੀਤਾ। ਇਨਾਂ ਮੈਂਬਰਾਂ ਨੂੰ ਸਿੱਖ ਧਰਮ, ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਸਿਧਾਤਾਂ ਬਾਰੇ ਸ੍ਰ ਰਣਧੀਰ ਸਿੰਘ ਨੇ ਦਸਿਆ।ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਸਾਰੇ  ਮੈਂਬਰ ਪਾਰਲੀਮੈਟ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਵੀ ਗਏ ਜਿਥੇ ਉਨਾ ਪੰਗਤ ਤੇ ਸੰਗਤ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗਲ ਕਰਦਿਆਂ ਆਸਟੇ੍ਰਲੀਆ ਦੀ ਮੈਂਬਰ ਪਾਰਲੀਮੈਂਟ ਲੀ ਤਰਲਾਮਿਸ ਨੇ ਦਸਿਆ ਕਿ ਉਨਾ ਦੇ ਦੇਸ਼ ਵਿਚ ਸਿੱਖ ਵਸੋ ਅਤੇ ਗੁਰੂ ਘਰ ਬਹੁਗਿਣਤੀ ਵਿਚ ਹਨ। ਪੂਰੇ ਦੇਸ਼ ਵਿਚ ਸਿੱਖਾਂ ਨੂੰ ਸਤਿਕਾਰ ਦੀ ਨਜਰ ਨਾਲ ਦੇਖਿਆ ਜਾਂਦਾ ਹੈ। ਸਿੱਖ ਭਾਈਚਾਰਾ ਅਮਨ ਕਾਨੂੰਨ ਦੀ ਪਾਲਣਾ ਕਰਨ ਵਾਲਾ ਹੈ ਤੇ ਇਨਾਂ ਭਾਈਚਾਰਕ ਸਾਂਝ ਹਮੇਸ਼ਾ ਬਰਕਰਾਰ ਰਖੀ। ਲੰਘੀਆਂ ਚੋਣਾ ਵਿਚ ਸਿੱਖਾਂ ਨੇ ਬਹੁਤ ਸ਼ਾਤ ਤੇ ਸੁਚਝੇ ਢੰਗ ਨਾਲ ਵੋਟਾਂ ਵਿਚ ਭਾਗ ਲਿਆ।ਦੇਸ਼ ਦੀ ਤਰਕੀ ਲਈ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ। ਕਰੋਨਾ ਕਾਲ ਵਿਚ ਅਤੇ ਹੜਾਂ ਦੀ ਸਥਿਤੀ ਵਿਚ ਸਿੱਖਾਂ ਨੇ ਲੰਗਰ ਲਗਾ ਕੇ ਆਪਣੇ ਗੁਰੂ ਦੀ ਪ੍ਰਪਰਾ ਤੇ ਨਾ ਸਿਰਫ ਪਹਿਰਾ ਦਿੱਤਾ ਬਲਕਿ ਦੁਨੀਆਂ ਨੂੰ ਸਰਬਤ ਦੇ ਭਲੇ ਦੇ ਸੰਦੇਸ਼ ਨੂੰ ਦਿਖਾਇਆ। ਇਸ ਮੌਕੇ ਤੇ ਸਹਿ ਸੂਚਨਾ ਅਧਿਕਾਰੀ ਸ੍ਰ ਰਣਧੀਰ ਸਿੰਘ ਤੇ ਗਾਇਡ ਜਤਿੰਦਰਿਪਾਲ ਸਿੰਘ ਨੇ ਆਏ ਮੈਂਬਰਾਂ ਨੂੰ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ।

Have something to say? Post your comment

 

ਪੰਜਾਬ

ਮੁੱਖ ਮੰਤਰੀ ਨੇ ਹੜ੍ਹ ਸੁਰੱਖਿਆ ਕਾਰਜਾਂ ਲਈ 120 ਕਰੋੜ ਰੁਪਏ ਦੀ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਨੇ ਨਵੇਂ ਚੁਣੇ ਗਏ 26 ਯੂਪੀਐਸਸੀ ਅਧਿਕਾਰੀਆਂ ਨੂੰ ਦੇਸ਼ ਭਰ ਵਿੱਚ ਸੂਬੇ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੇ ਦੂਤ ਬਣਨ ਲਈ ਪ੍ਰੇਰਿਆ

ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ!  ਕਾਂਗਰਸ ਛੱਡ ਕੇ ਦਰਜਨਾਂ ਪਰਿਵਾਰ 'ਆਪ' ਵਿੱਚ ਹੋਏ ਸ਼ਾਮਲ

ਆਪ' ਨੇ ਉਪ ਚੋਣ ਲਈ ਕੇਜਰੀਵਾਲ, ਮਾਨ, ਸਿਸੋਦੀਆ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ 

ਵੜਿੰਗ ਦਾ ਭਾਜਪਾ ਨੂੰ ਜਵਾਬ: ‘ਆਪ੍ਰੇਸ਼ਨ ਸਿੰਦੂਰ’ ‘ਆਪ੍ਰੇਸ਼ਨ ਲੋਟਸ’ ਨਹੀਂ ਹੈ

ਲੁਧਿਆਣਾ ਪੱਛਮੀ ਜ਼ਿਮਨੀ ਚੋਣ : 14 ਉਮੀਦਵਾਰ ਲੜਨਗੇ ਚੋਣ - ਸਿਬਿਨ ਸੀ

ਮੁਫ਼ਤ ਕੋਚਿੰਗ ਅਤੇ ਮਜ਼ਬੂਤ ​​ਸਰਕਾਰੀ ਪ੍ਰਣਾਲੀ ਨੇ ਆਰਥਿਕ ਰੁਕਾਵਟਾਂ ਨੂੰ ਤੋੜਿਆ: ਮੁੱਖ ਮੰਤਰੀ ਮਾਨ

ਮਾਈ ਭਾਗੋ ਇੰਸਟੀਚਿਊਟ ਦੀਆਂ ਚਾਰ ਮਹਿਲਾ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ

ਵਿਸ਼ਵ ਵਾਤਾਵਰਣ ਦਿਵਸ, 2025 ਮੌਕੇ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ

ਹਰਚੰਦ ਸਿੰਘ ਬਰਸਟ ਨੇ ‘ਆਪ’ ਦੇ ਪੁਰਾਣੇ ਵਲੰਟੀਅਰਾਂ ਨੂੰ ਕੀਤਾ ਲਾਮਬੰਦ